Haryana Board Class 10 Punjabi Previous Year Question Paper 2023 PDF Download (Free)
• ਕਿਰਪਾ ਜਾਂਚ ਕਰ ਲਓ ਕਿ ਇਸ ਪ੍ਰਸ਼ਨ-ਪੱਤਰ ਵਿੱਚ ਛੱਪੇ ਪੰਨਿਆਂ ਦੀ ਸੰਖਿਆ 7 ਅਤੇ ਪ੍ਰਸ਼ਨ 14 ਹਨ।
• ਪ੍ਰਸ਼ਨ-ਪੱਤਰ ਵਿੱਚ ਸੱਜੇ ਪਾਸੇ ਦਿੱਤੇ ਹੋਏ ਕੋਡ ਨੰ. ਅਤੇ ਸੈਟ ਨੰ. ਵਿਦਿਆਰਥੀ ਉੱਤਰ-ਪੁਸਤਿਕਾ ਦੇ ਮੁੱਖ ਪੰਨੇ ਤੇ ਲਿਖਣ।
• ਕਿਰਪਾ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਕ੍ਰਮਾਂਕ ਜਰੂਰ ਲਿਖੋ।
• ਆਪਣੀ ਉੱਤਰ-ਪੁਸਤਿਕਾ ਵਿੱਚ ਖਾਲੀ ਪੰਨਾ/ਪੰਨੇ ਨਾ ਛੱਡੋ।
• ਉੱਤਰ-ਪੁਸਤਿਕਾ ਦੇ ਇਲਾਵਾ ਕੋਈ ਹੋਰ ਸ਼ੀਟ ਨਹੀਂ ਮਿਲੇਗੀ। ਇਸ ਲਈ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
• ਪਰੀਖਿਆਰਥੀ ਆਪਣਾ ਰੋਲ ਨੰ. ਪ੍ਰਸ਼ਨ-ਪੱਤਰ ਤੇ ਜ਼ਰੂਰ ਲਿਖਣਾ। ਰੋਲ ਨੰਬਰ ਨੂੰ ਛੱਡ ਕੇ ਪ੍ਰਸ਼ਨ ਪੱਤਰ 'ਤੇ ਕੁਝ ਨਾ ਲਿਖੋ ਅਤੇ ਵਿਕਲਪਿਕ ਪ੍ਰਸ਼ਨਾਂ ਦੇ ਉੱਤਰਾਂ 'ਤੇ ਕੋਈ ਨਿਸ਼ਾਨ ਨਾ ਬਣਾਓ।
• ਕਿਰਪਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਵੇਖ ਲਓ ਕਿ ਪ੍ਰਸ਼ਨ-ਪੱਤਰ ਪੂਰਾ ਅਤੇ ਠੀਕ ਹੈ। ਪਰੀਖਿਆ ਦੇ ਬਾਅਦ ਇਸ ਸੰਬੰਧ ਵਿਚ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਵੇਗਾ।
ਨੋਟ : ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
ਭਾਗ - (ਓ)
1. ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ :
1 × 4 = 4
(i) ਸ਼ੁੱਧ ਸ਼ਬਦ ਚੁਣੋ :
(ਓ) ਚੁੱਦ
(ਅ) ਦਾਂਤ
(ਏ) ਕਹਾਣੀਕਾਰ
(ਸ) ਜਲੰਧਰ
(ii) ਗਰੀਬਾਂ ਰੱਖੋ ........... , ਦਿਨ ਵੱਡੇ ਆਏ। ਅਖਾਣ ਪੂਰੀ ਕਰੋ :
(ਓ) ਵਿਆਹ
(ਅ) ਮੇਲ
(ਏ) ਪਾਠ
(ਸ) ਰੋਜ਼
(iii) ਤੁਹਾਡੀ ਆਵਾਜ਼ ਵਿਚ ਬਹੁਤ ਮਿਠਾਸ ਹੈ। ਵਾਕ ਵਿਚ ‘ਮਿਠਾਸ’ ਸ਼ਬਦ ਹੈ :
(ਓ) ਭਾਵਵਾਚਕ ਨਾਂਵ
(ਅ) ਆਮ ਨਾਂਵ
(ਏ) ਖਾਸ ਨਾਂਵ
(ਸ) ਪੁਰਖਵਾਚਕ ਪੜਨਾਂਵ
(iv) ਜਿਹੜੇ ਸ਼ਬਦ ਨਾਂਵ ਦੀ ਥਾਂ 'ਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ :
(ਓ) ਪੜਨਾਂਵ
(ਅ) ਨਾਂਵ
(ਏ) ਪੁਰਖਵਾਚਕ ਪੜਨਾਂਵ
(ਸ) ਕਿਰਿਆ
2. (i) ਲਵਪੀਤ ਬੇਈਮਾਨ ਹੈ। (ਨਾਂਹ-ਵਾਚਕ ਵਾਕ ਬਣਾਓ) 1
(ii) ਆਪਣਾ ਨਾਮ ਦੱਸੋ। (ਪ੍ਰਸ਼ਨ ਵਾਚਕ ਵਾਕ ਬਣਾਓ) 1
(iii) ਨਿਸ਼ਾ ਕਿਤਾਬ ਪੜ੍ਹਦੀ ਹੈ। (‘ਕਿਤਾਬ’ ਸ਼ਬਦ ਦੀ ਪਦਵੰਡ ਕਰੋ) 1
(iv) ‘ਬੇ’ ਅਗੇਤਰ ਤੋਂ ਇਕ ਸ਼ਬਦ ਬਣਾਓ। 1
3. ਹੁਣ ਹੈ ਪਾਕਿਸਤਾਨ ਵਿਚ ਚੱਕ ਹਮੀਏ। (ਵਾਕ ਨੂੰ ਸ਼ੁੱਧ ਕਰਕੇ ਲਿਖੋ) 2
4. ਹੇਠ ਲਿਖੇ ਵਾਕ ਨੂੰ ਵਿਰਾਮ ਚਿੰਨ੍ਹ ਲਗਾ ਕੇ ਲਿਖੋ : ਕਾਸ਼ ਮੈਂ ਚਾਰ ਸੌ ਮੀਟਰ ਨਾ ਦੌੜਦਾ
5. ਹੇਠ ਲਿਖੇ ਮੁਹਾਵਰਿਆਂ ਵਿਚੋਂ ਕਿਸੇ ਇਕ ਮੁਹਾਵਰੇ ਨੂੰ ਅਰਥ ਸਹਿਤ ਵਾਕ ਵਿਚ ਵਰਤੋ : 2
(i) ਕੰਨ ਖੜੇ ਹੋਣਾ
(ii) ਦਿਲ ਖੱਟਾ ਹੋਣਾ
6. ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :
ਲੰਡਨ ਬੜਾ ਵੱਡਾ ਸ਼ਹਿਰ ਹੈ। ਪਰ ਏਥੇ ਜੋ ਤੁਹਾਡਾ ਕੋਈ ਦੋਸਤ ਨਾ ਹੋਵੇ ਤਾਂ ਤੁਸੀਂ ਬਹੁਤ ਇੱਕਲੇ ਤੇ ਉਦਾਸੀ ਮਹਿਸੂਸ ਕਰ ਸਕਦੇ ਹੋ। ਅੰਗਰੇਜ਼ ਲੋਕ ਤਬੀਅਤ ਦੇ ਠੰਡੇ ਹਨ ਤੇ ਮਿਲਣਸਾਰ ਨਹੀਂ। ਗੁਆਂਢੀ-ਗੁਆਂਢੀ ਨੂੰ ਨਹੀਂ ਜਾਣਦਾ ਅਤੇ ਬਗੈਰ ਸੱਦੇ ਕੋਈ ਕਿਸੇ ਦੇ ਘਰ ਨਹੀਂ ਜਾਂਦਾ। ਬੱਸਾਂ, ਗੱਡੀਆਂ ਵਿਚ ਦੇਖੋ ਇਕ ਅੰਗਰੇਜ਼ ਦੂਸਰੇ ਅੰਗਰੇਜ਼ ਨਾਲ ਗੱਲ ਨਹੀਂ ਕਰਦਾ ਅਤੇ ਹਰ ਇਕ ਦੇ ਮੂੰਹ ਅੱਗੇ ਅਖ਼ਬਾਰ ਹੁੰਦੀ ਹੈ। ਸਾਡੇ ਪੰਜਾਬੀਆਂ ਦੀ ਇਕ ਦੂਸਰੇ ਨਾਲ ਗੱਲ ਕਰਨ ਦੀ ਆਦਤ ਹੈ ਤੇ ਸਾਨੂੰ ਇਕ ਦੋ ਦਿਨ ਗੱਲਾਂ ਮਾਰਨ ਦਾ ਮੌਕਾ ਨਾ ਮਿਲੇ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਦੂਸਰੇ ਇੱਥੇ ਦੀ ਆਬੇ- ਹਵਾ ਵੀ ਖਰਾਬ ਹੈ। ਕਈ ਮਹੀਨੇ ਤਾਂ ਅਸਮਾਨ ਭੂਰੇ ਜਿਹੇ ਬੱਦਲਾਂ ਨਾਲ ਢੱਕਿਆ ਰਹਿੰਦਾ ਹੈ।
(i) ਲੰਡਨ ਦੀ ਆਬੋ-ਹਵਾ ਕਿਹੋ ਜਿਹੀ ਹੈ ? 1
(ii) ਪੰਜਾਬੀ ਕਦੋਂ ਉਦਾਸ ਹੋ ਜਾਂਦੇ ਹਨ ? 2
(iii) ਅੰਗਰੇਜ਼ ਲੋਕ ਤਬੀਅਤ ਦੇ ਕਿਹੋ ਜਿਹੇ ਹਨ ? 2
7. ਹੇਠ ਲਿਖੇ ਵਿਸ਼ਿਆਂ ਵਿਚੋਂ ਕਿਸੇ ਇਕ ਵਿਸ਼ੇ 'ਤੇ ਲਗਭਗ 250 ਸ਼ਬਦਾਂ ਦਾ ਲੇਖ ਲਿਖੋ : 5
(i) ਗੁਰੂ ਨਾਨਕ ਦੇਵ ਜੀ
(ii) ਖੇਡਾਂ ਦਾ ਮਹੱਤਵ
(iii) ਵਿਸਾਖੀ ਦਾ ਮੇਲਾ
(iv) ਵਾਤਾਵਰਣ ਪ੍ਰਦੂਸ਼ਣ
(v) ਟੈਬਲੇਟ ਦੇ ਲਾਭ ਤੇ ਹਾਨੀਆਂ
8. ਬਿਹਾਰ ਵਿਚ ਵਧ ਰਹੀ ਗੁੰਡਾਗਰਦੀ ਨੂੰ ਰੋਕਣ ਲਈ ਪੁਲਿਸ ਕਮਿਸ਼ਨਰ ਨੂੰ ਬੇਨਤੀ-ਪੱਤਰ ਲਿਖੋ। 5
ਜਾਂ
ਕਿਸੇ ਪੁਸਤਕ ਵਿਕਰੇਤਾ ਨੂੰ ਕੁਝ ਪੁਸਤਕਾਂ ਵੀ. ਪੀ. ਪੀ. ਦੁਆਰਾ ਭੇਜਣ ਲਈ ਪੱਤਰ ਲਿਖੋ।
ਭਾਗ – (ਅ)
9. (i) ਹੇਠ ਲਿਖੇ ਕਾਵਿ-ਟੋਟਿਆਂ ਵਿਚੋਂ ਕਿਸੇ ਇਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : 5
ਮਿੱਤਰਾਂ ਦੀ ਮਿਹਮਾਨੀ ਖਾਤਰ।
ਦਿਲ ਦਾ ਲਹੂ ਛਾਣੀਦਾ।।
ਕੱਢਿ ਕਲੇਜਾ ਕੀਤਮ ਬੋਰੇ,
ਸੋ ਭੀ ਲਾਇਕ ਨਹੀਂ ਤੇਰੇ।
ਹੇਠ ਤਉਡੀਕ ਲਹਿੰ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ।
ਜਾਂ ਏ. ਸੀ. ਕੂਲਰਾਂ ਦੇ ਹੁਣ ਹੋ ਗਏ ਮੁਥਾਜ ਨੇ,
ਜਿਹੜੀਆਂ ਜਵਾਨਾਂ ਹਿੱਕਾਂ ਲੂਆਂ 'ਚ ਸੀ ਤਾਣੀਆਂ।
ਨੀਂਦਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ।
ਨੌ-ਨੌ ਇੰਚ ਗੱਦਿਆਂ ਤੇ ਹੁੰਦੀਆਂ ਨਸੀਬ ਨਾ,
ਨੀਂਦਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ।
(ii) ਰੁੱਖ ਮਨੁੱਖੀ ਜੀਵਨ ਲਈ ਸਮਰਪਿਤ ਹਨ ? ਇਸ ਕਥਨ ਦੀ ਪੁਸ਼ਟੀ ਕਰੋ । 3
(iii) ਦਸ ਗੁਰੂਆਂ ਨੇ ਕਿਹੜੀ ਜੋਤ ਬਾਲੀ ? 1
10. (i) ਮੁੰਭੀਰ ਤੋਂ ਕੀ ਭਾਵ ਹੈ ? ਇਹ ਕਿੱਥੇ ਜਾਣ ਲਈ ਰੋਸ ਲਾਉਂਦੀ ਹੈ ? 3
(ii) ਗੁੜ੍ਹੀ ਨੀਂਦ ਸੌਣ ਨਾਲ ਕੀ ਹੁੰਦਾ ਹੈ ? 3
(iii) ਲੋਕ ਗੀਤ ਕਿਸ ਨੂੰ ਕਿਹਾ ਜਾਂਦਾ ਹੈ ? 2
(iv) ਲੇਖਕ ਨਾਲ ਕੁੜੀਆਂ ਦਾ ਕਾਫ਼ਲਾ ਕਿਸ ਵਾਦੀ ਵੱਲ ਜਾ ਰਿਹਾ ਸੀ ? 1
11. (i) ‘ਈਅਰ ਫੋਨ’ ਕਹਾਣੀ ਵਿਚ ਹਾਦਸਾ ਵਾਪਰਨ ਦਾ ਮੁੱਖ ਕਾਰਨ ਕੀ ਸੀ ? ਇਸ ਬਾਰੇ ਵਿਸਤਾਰ ਸਹਿਤ ਦੱਸੋ। 3
(ii) ਕਹਾਣੀ ਦੀ ਪਾਤਰ ਰਜਨੀ ਦੇ ਕਿਰਦਾਰ ਦਾ ਤੁਹਾਡੇ ਉੱਪਰ ਕੀ ਅਸਰ ਹੋਇਆ? 3
(iii) ਦੋਵਾਂ ਗੁਆਂਢਣਾਂ ਵਿਚ ਅਣਬਣ ਦਾ ਕੀ ਕਾਰਨ ਸੀ? 2
(iv) ਰੋਹਿਤ ਨੂੰ ਕਿਹੜੀ ਸਵਾਰੀ ਕਰਕੇ ਮਜ਼ਾ ਆ ਰਿਹਾ ਸੀ? 1
12. (i) ‘ਬੇਬੇ ਰਾਮ ਭਜਨੀ’ ਇਕਾਂਗੀ ਦੇ ਵਿਸ਼ੇ-ਵਸਤੂ ਤੇ ਵਿਚਾਰ ਕਰੋ। 5
ਜਾਂ
ਬੇਬੇ ਰਾਮ ਭਜਨੀ ਦਾ ਚਰਿੱਤਰ ਆਪਣੇ ਸ਼ਬਦਾਂ ਵਿਚ ਲਿਖੋ।
(ii) ਕੋਤਵਾਲ ਆਦਮੀ ਨੂੰ ਕਿਉਂ ਮਾਰਦਾ ਹੈ ਤੇ ਰਾਜਾ ਕੋਤਵਾਲ ਸਾਹਮਣੇ ਆਪਣੇ ਆਪ ਨੂੰ ਕੀ ਦਸਦਾ ਹੈ? 3
(iii) ਗਿੱਝ ਕਿਸ ਦੇ ਸਾਥੀ ਨੂੰ ਖਾ ਗਈ? 1
(iv) ‘ਗਾਜਿਆ ਰਾਜ ਕਰੋਂਦਿਆ’ ਇਕਾਂਗੀ ਕਿਸ ਦੀ ਰਚਨਾ ਹੈ? 1
13. (i) ਬੀਬੀ ਭਾਨੀ ਜੀ ਦੇ ਮੁੱਢਲੇ ਜੀਵਨ ਬਾਰੇ ਲਿਖੋ। 3
(ii) ਦੇਸ਼ ਦੀ ਤਰੱਕੀ ਲਈ ਡਾ. ਅਬਦੁਲ ਕਲਾਮ ਨੇ ਕਿਨ੍ਹਾਂ ਚੀਜ਼ਾਂ ਨੂੰ ਜ਼ਰੂਰੀ ਦੱਸਿਆ? 3
(iii) ਨਾਨਕ ਸਿੰਘ ਦੇ ਕੋਈ ਦੋ ਨਾਵਲ ਲਿਖੋ। 2
(iv) ਮਿਲਖਾ ਸਿੰਘ ਕਿਹੜੀ ਦੌੜ ਹਾਰਨ ਕਾਰਨ ਉਦਾਸ ਹੋ ਗਿਆ? 1
14. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ : 1 × 4 = 4
(i) ਮਿਲਖਾ ਸਿੰਘ ਨੇ ਕਿੰਨ੍ਹਾਂ ਦੌੜ ਮੁਕਾਬਲਿਆਂ 'ਚ ਹਿੱਸਾ ਲਿਆ?
(ਓ) 70
(ਅ) 82
(ਏ) 79
(ਸ) 85
(ii) ਵੰਦਨਾ ਕਿਸ ਕਹਾਣੀ ਦੀ ਪਾਤਰ ਹੈ ?
(ੳ) ਦੁਸ਼ਮਣੀ
(ਅ) ਈਅਰਫੋਨ
(ੲ) ਨਾਨੀ ਦਾ ਪਿਆਰ
(ਸ) ਇਕ ਸਧਾਰਨ ਆਦਮੀ
(iii) ਮਾਸੀ ਕਿਸ ਨੂੰ ਕਿਹਾ ਗਿਆ ਹੈ ?
(ੳ) ਉਰਦੂ ਨੂੰ
(ਅ) ਪੰਜਾਬੀ ਨੂੰ
(ੲ) ਹਿੰਦੀ ਨੂੰ
(ਸ) ਵਿਦੇਸ਼ੀ ਨੂੰ
(iv) ਬੱਚੇ ਦਾ ਹੱਥ ਕਿਸ ਨੇ ਤੋੜਿਆ?
(ੳ) ਪਿਓ ਨੇ
(ਅ) ਮਾਸਟਰ ਨੇ
(ੲ) ਡਾਕਟਰ ਨੇ
(ਸ) ਮੁੰਡੇ ਨੇ
Haryana Board Class 10 Punjabi 2023
Other Question Paper
Haryana Board Class 10 Mathematics Previous Year Question Paper 2023 PDF Download (Free)
Haryana Board Class 10 Computer Science Previous Year Question Paper 2023 PDF Download (Free)
Haryana Board Class 10 ENGLISH Previous Year Question Paper 2023 PDF Download (Free)