Haryana Board Bhiwani Class 10 Previous Year Question Paper
Haryana Board Class 10 Punjabi Previous Year Question Paper 2020 PDF Download (Free)
Haryana Board Class 10 Punjabi Previous Year Question Paper 2020 PDF Download (Free)
CLASS : 10th (Secondary)
Code No. 4810
Series : Sec. M/2020
Roll No.
ਪੰਜਾਬੀ
PUNJABI
(Academic/Open)
(Only for Fresh/Re-appear Candidates)
ਸਮਾਂ : 3 ਘੰਟੇ ]
[ ਕੁੱਲ ਅੰਕ : 80
• ਕਿਰਪਾ ਜਾਂਚ ਕਰ ਲਓ ਕਿ ਇਸ ਪ੍ਰਸ਼ਨ-ਪੱਤਰ ਵਿੱਚ ਛਪੇ ਪੰਨਿਆਂ ਦੀ ਸੰਖਿਆ 8 ਅਤੇ ਪ੍ਰਸ਼ਨ 14 ਹਨ।
• ਪ੍ਰਸ਼ਨ-ਪੱਤਰ ਵਿੱਚ ਸੱਜੇ ਪਾਸੇ ਦਿੱਤੇ ਗਏ ਕੋਡ ਨੰ. ਅਤੇ ਸੈਟ ਨੂੰ ਵਿਦਿਆਰਥੀ ਉੱਤਰ-ਪੁਸਤਿਕਾ ਦੇ ਮੁੱਖ ਪੰਨੇ ਤੇ ਲਿਖਣ।
• ਕਿਰਪਾ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਸ਼ਨ ਦਾ ਕ੍ਰਮਾਂਕ ਜ਼ਰੂਰ ਲਿਖੋ।
• ਆਪਣੀ ਉੱਤਰ-ਪੁਸਤਿਕਾ ਵਿੱਚ ਖਾਲੀ ਪੰਨਾ/ਪੰਨੇ ਨਾ ਛੱਡੋ।
• ਉੱਤਰ-ਪੁਸਤਿਕਾ ਦੇ ਇਲਾਵਾ ਕੋਈ ਹੋਰ ਸ਼ੀਟ ਨਹੀਂ ਮਿਲੇਗੀ। ਇਸ ਲਈ ਲੋੜਵੰਦ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
• ਪ੍ਰੀਖਿਆਰਥੀ ਆਪਣਾ ਰੋਲ ਨੰ. ਪ੍ਰਸ਼ਨ-ਪੱਤਰ ਤੇ ਜ਼ਰੂਰ ਲਿਖਣ। ਪ੍ਰਸ਼ਨ-ਪੱਤਰ ਵਿੱਚ ਰੋਲ ਨੰ. ਤੋਂ ਇਲਾਵਾ ਕੁਝ ਵੀ ਨਾ ਲਿਖੋ।
• ਕਿਰਪਾ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਇਹ ਵੇਖ ਲਓ ਕਿ ਪ੍ਰਸ਼ਨ-ਪੱਤਰ ਪੂਰਾ ਅਤੇ ਠੀਕ ਹੈ। ਪਰੀਖਿਆ ਦੇ ਬਾਅਦ ਇਸ ਸੰਬੰਧ ਵਿੱਚ ਕੋਈ ਵੀ ਦਾਅਵਾ ਨਹੀਂ ਮੰਨਿਆ ਜਾਏਗਾ।
ਨੋਟ : ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ।
Free PDF Download Link Given in last of this Post
Quarry Solved:
Haryana Board Previous Year Question Paper, HBSE Previous Year Question Paper, Haryana Board Question Paper PDF, HBSE Question Paper PDF Download, Haryana Board Previous Year Paper PDF, HBSE Previous Year Paper Free Download, Haryana Board Class 10 Questi
Haryana Board Class 10 Punjabi Previous Year Question Paper 2020 PDF Download (Free)
ਭਾਗ – (ਓ)
1. ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ :
1 × 4 = 4
(i) ਸ਼ੁੱਧ ਸ਼ਬਦ ਲਿਖੋ :
(ਓ) ਪੱਤਝੜ
(ਅ) ਪਤਝੜ
(ਇ) ਪੱਤਝਰ
(ਸ) ਪੱਤਝੜਾ
(ii) ਰੰਗਾ ਗਏ ਰੰਗਾਵਾਸ, ਜਮਨਾ ਗਏ …………। ਅਖਾਣ ਪੂਰੀ ਕਰੋ।
(ਓ) ਜਮਨਾ ਰਾਮ
(ਅ) ਜਮਨਾ ਸਿੰਘ
(ਇ) ਜਮਨਾਦਾਸ
(ਸ) ਜਮਨਾਪ੍ਰੀਤ
(iii) ਮੋਹਨ ਸਕੂਲ ਜਾਂਦਾ ਹੈ। ਵਾਕ ਵਿੱਚ ਮੋਹਨ ਹੈ :
(ਓ) ਆਮ ਨਾਂਵ
(ਅ) ਖਾਸ ਨਾਂਵ
(ਇ) ਸਧਾਰਨ ਨਾਂਵ
(ਸ) ਕੁਝ ਵੀ ਨਹੀਂ
(iv) ਬਣਤਰ ਦੇ ਆਧਾਰ ਤੇ ਵਾਕਾਂ ਦੀਆਂ ਕਿਸਮਾਂ ਹਨ :
(ਓ) 1
(ਅ) 2
(ਇ) 3
(ਸ) 4
2. (i) ਜਸਬੀਰ ਇਮਾਨਦਾਰ ਨਹੀਂ। (ਹਾਂ ਵਾਚਕ ਵਾਕ ਬਣਾਓ) 1
(ii) ਤੁਹਾਨੂੰ ਚਾਹੀਦਾ ਹੈ, ਕਿ ਸਦਾ ਸੱਚ ਬੋਲੋ। (ਸਧਾਰਨ ਵਾਕ ਬਣਾਓ) 1
(iii) ਅਮਰ ਸ਼ਹਿਰ ਜਾਂਦਾ ਹੈ। (ਅਮਰ ਦੀ ਪਦ-ਵੰਡ ਕਰੋ) 1
(iv) ਹਾਸ ਅਗੇਤਰ ਤੋਂ ਇੱਕ ਸ਼ਬਦ ਬਣਾਓ। 1
3. ਛਾਤਰਾਂ ਨੇ ਫੁੱਟਬਾਲ ਖੇਡੀ। (ਵਾਕ ਨੂੰ ਸ਼ੁੱਧ ਕਰਕੇ ਲਿਖੋ) 2
4. ਹੇਠ ਲਿਖੇ ਵਾਕ ਨੂੰ ਵਿਸ਼ਰਾਮ ਚਿੰਨ੍ਹ ਲਗਾ ਕੇ ਲਿਖੋ : 3
ਲੁੱਬਣੀ ਨੇ ਕਿਹਾ ਕਾਵਾਂ ਕਾਵਾਂ ਤੇਰੀ ਆਵਾਜ਼ ਬੜੀ ਮਿੱਠੀ ਹੈ
5. ਹੇਠ ਲਿਖੇ ਮੁਹਾਵਰਿਆਂ ਵਿਚੋਂ ਕਿਸੇ ਇੱਕ ਮੁਹਾਵਰੇ ਨੂੰ ਅਰਥ ਸਹਿਤ ਵਾਕ ਵਿੱਚ ਵਰਤੋ : 2
(i) ਅੱਗ ਨਾਲ ਖੇਡਣਾ
(ii) ਕੰਨ ਦੇਣਾ
6. ਹੇਠ ਲਿਖੇ ਪੈਰ੍ਹੇ ਨੂੰ ਧਿਆਨ ਨਾਲ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :
ਮੰਗ ਅਤੇ ਪੂਰਤੀ ਦਾ ਤਾਲ ਮੇਲ ਨਾ ਹੋਣ ਕਰਕੇ ਰੁਪਏ ਦੀ ਕੀਮਤ ਘਟਦੀ ਜਾਂਦੀ ਹੈ। ਬੇਸ਼ੱਕ ਅਸੀਂ ਉਤਪਾਦਨ ਵਿੱਚ ਵਾਧਾ ਕਰ ਰਹੇ ਹਾਂ, ਪਰ ਜਿਸ ਤੇਜ਼ੀ ਨਾਲ ਆਬਾਦੀ ਵਧ ਰਹੀ ਹੈ, ਉਸ ਅੱਗੇ ਇਹ ਵਾਧਾ ਬਹੁਤ ਘੱਟ ਹੈ। ਜਨਸੰਖਿਆ ਜਿਨਾਂਦਾ ਹੋਣ ਕਰਕੇ ਜ਼ਰੂਰੀ ਚੀਜ਼ਾਂ ਦੀ ਘਾਟ ਹੈ। ਇਸ ਲਈ ਮਹਿੰਗਾਈ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਇਹ ਸਮੱਸਿਆ ਇੱਕ ਵਿਸਫੋਟ ਦਾ ਰੂਪ ਧਾਰਨ ਕਰ ਚੁੱਕੀ ਹੈ। ਅੱਜ ਸਾਡੇ ਦੇਸ਼ ਦੀ ਆਬਾਦੀ 125 ਕਰੋੜ ਤੋਂ ਵੀ ਵੱਧ ਹੋ ਗਈ ਹੈ। ਆਬਾਦੀ ਕਰਕੇ ਜਮੀਨ ਘਟਦੀ ਜਾ ਰਹੀ ਹੈ।
(i) ਸਿਰਲੇਖ ਲਿਖੋ। 2
(ii) ਸਾਡੇ ਦੇਸ਼ ਦੀ ਆਬਾਦੀ ਲਿਖੋ। 2
(iii) ਜ਼ਰੂਰੀ ਚੀਜ਼ਾਂ ਦੀ ਘਾਟ ਕਿਉਂ ਹੈ? 1
7. ਹੇਠ ਲਿਖੇ ਵਿਸ਼ਿਆਂ ਵਿਚੋਂ ਕਿਸੇ ਇੱਕ ਵਿਸ਼ੇ ਤੇ ਲਗਭਗ 250 ਸ਼ਬਦਾਂ ਦਾ ਲੇਖ ਲਿਖੋ : 5
(i) ਸ਼੍ਰੀ ਗੁਰੂ ਨਾਨਕ ਦੇਵ ਜੀ
(ii) ਸਾਡੇ ਮੇਲੇ
(iii) ਵਾਤਾਵਰਣ ਦੀ ਭਾਲ
(iv) ਵੋਟ ਦਾ ਮਹੱਤਵ
(v) ਨਾਰੀ ਸਿੱਖਿਆ
8. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਹਾਜ਼ਰੀ ਪੂਰੀ ਕਰਵਾਉਣ ਲਈ ਬਿਨੈ ਪੱਤਰ ਲਿਖੋ। 5
ਜਾਂ
ਕਲਰਕ ਭਰਤੀ ਹੋਣ ਲਈ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਬੇਨਤੀ ਪੱਤਰ ਲਿਖੋ।
ਭਾਗ – (ਅ)
9. (i) ਹੇਠ ਲਿਖੇ ਕਾਵਿ-ਟੁਕਿਆਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : 5
ਮੇਰੇ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ।
ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੂ ਸੂਰਾ।
ਮੇਰੇ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ।
ਹਰਿ ਹਰਿ ਬਖਸਿ ਮਿਲਾਇ ਪ੍ਰਭੁ ਜਨੁ ਨਾਨਕੁ ਕੀਰਾ।
ਜਾਂ
ਅੱਜ ਫੇਰ ਸਾਹਾ ਦਿਨ ਚਾਮਕਿਆ ਹੈ ਸੂਰਜ
ਏਧਰ ਵੀ ਓਧਰ ਵੀ
ਸਰਹੱਦ ਦੇ ਇਸ ਪਾਰ
ਸਰਹੱਦ ਦੇ ਉਸ ਪਾਰ।
(ii) ਰੁੱਖ ਸਾਡਾ ਵਾਤਾਵਰਣ ਕਿਵੇਂ ਸ਼ੁੱਧ ਕਰਦੇ ਹਨ? 3
(iii) ਗੁਰੂ-ਉਪਦੇਸ਼ ਕਵਿਤਾ ਦੇ ਕਵੀ ਦਾ ਨਾਂ ਲਿਖੋ। 1
10. (i) ਭੰਨਾ ਲਾਉਣ ਨਾਲ ਪੰਜਾਬੀਆਂ ਨੂੰ ਕੀ ਨੁਕਸਾਨ ਹੋਇਆ? 3
(ii) ਪੰਜਾਬੀ ਭਾਸ਼ਾ ਲਈ ਵਿਕਸਿਤ ਹੋ ਚੁੱਕੇ ਪ੍ਰਮੁੱਖ ਸਾਫਟਵੇਅਰਾਂ ਦੇ ਨਾਂਅ ਲਿਖੋ। 3
(iii) ਲੋਕ-ਗੀਤ ਕਿਸ ਨੂੰ ਕਿਹਾ ਜਾਂਦਾ ਹੈ? 2
(iv) ‘ਦਿਲਗੀਰ’ ਸ਼ਬਦ ਦਾ ਅਰਥ ਲਿਖੋ। 1
11. (i) ਰਜਨੀ ਦੀ ਸਹੇਲੀ ਦਾ ਨਾਂ ਕੀ ਸੀ? ਉਹ ਰਜਨੀ ਨੂੰ ਫਟਾਫਟ ਬਾਹਰ ਨਿਕਲਣ ਲਈ ਕਿਉਂ ਕਹਿੰਦੀ ਹੈ? 3
(ii) ਰੋਹਿਤ ਦੀ ਸਫ਼ਰ ਤੋਂ ਪਹਿਲਾਂ ਪਾਹੁਣਚਾਰੀ ਕਿਸ ਨੇ ਤੇ ਕਿਵੇਂ ਕੀਤੀ? 3
(iii) ਮਾਮੀ-ਪਾਪਾ ਮੀਨਾਕਸ਼ੀ ਨੂੰ ਕਿਸ ਗੱਲ ਤੋਂ ਰੋਕਦੇ ਸਨ? 2
(iv) ਬਲਵਿੰਦਰ ਸਿੰਘ ਬਰਾੜ ਦੀ ਕਹਾਣੀ ਦਾ ਨਾਂ ਲਿਖੋ। 1
12. (i) ‘ਬੇਬੇ ਰਾਮ ਭਜਨੀ’ ਇਕਾਂਗੀ ਦਾ ਵਿਸ਼ਾ-ਵਸਤੂ ਲਿਖੋ। 5
(ii) ਤੋਤਾ-ਮੈਨਾ ਕਿੱਥੇ ਗਾ ਰਹੇ ਸਨ? ਇਨ੍ਹਾਂ ਦਾ ਗੀਤ ਕੀ ਸੁਣਨਾ ਦਿੰਦਾ ਹੈ? 3
(iii) ‘ਰਾਜਿਆਂ ਰਾਜ ਕਰੋਇਆਂ’ ਇਕਾਂਗੀ ਵਿੱਚ ਕੁੱਲ ਕਿੰਨੇ ਦ੍ਰਿਸ਼ ਹਨ? ਪਹਿਲੇ ਦ੍ਰਿਸ਼ ਦਾ ਸਮਾਂ ਵੀ ਲਿਖੋ। 1
(iv) ਤਿਰਛ ਕੀ ਹੈ? 1
13. (i) ਬੀਬੀ ਭਾਨੀ ਜੀ ਦੇ ਮੁੱਢਲੇ ਜੀਵਨ ਬਾਰੇ ਲਿਖੋ। 3
(ii) ਮੇਲਬੋਰਨ ਦੀ ਕਿਹੜੀ ਚੀਜ਼ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ? 3
(iii) ਡਾ. ਕਲਾਮ ਨੇ ਆਪਣੇ ਮਰਨ ਉਪਰੰਤ ਕੀ ਨਾ ਕਰਨ ਦਾ ਐਲਾਨ ਕੀਤਾ? 2
(iv) ਨਾਨਕ ਸਿੰਘ ਕਿਸ ਸਿਧਾਂਤ ਦੇ ਵਿਰੋਧੀ ਸੀ? 1
14. ਹੇਠ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ :
1 × 4 = 4
(i) ਨਾਵਲਕਾਰ ਨਾਨਕ ਸਿੰਘ ਦਾ ਬਚਪਨ ਦਾ ਨਾਂ ਲਿਖੋ।
(ਓ) ਯੋਗਰਾਜ
(ਅ) ਯਮਰਾਜ
(ਇ) ਮਾਮਰਾਜ
(ਸ) ਹੰਸਰਾਜ
(ii) ਵੰਦਨਾ ਕਿਸ ਨੂੰ ਪਾਣੀ ਦਿੰਦੀ ਹੈ?
(ਓ) ਰਾਮ ਨੂੰ
(ਅ) ਪੁਲਿਸ ਨੂੰ
(ਇ) ਪਤੀ ਨੂੰ
(ਸ) ਪੌਦਿਆਂ ਨੂੰ
(iii) ਸ਼ਬਦ ‘ਰਫੀਕ’ ਦਾ ਅਰਥ ਲਿਖੋ।
(ਓ) ਨੌਕਰ
(ਅ) ਦੋਸਤ
(ਇ) ਚਾਚੇਰਾ
(ਸ) ਪਾਪਾ
(iv) ਆਸਟ੍ਰੇਲੀਆ ਦੇ ਕੋਮੀ ਜਾਨਵਰ ਦਾ ਨਾਂ ਲਿਖੋ।
(ਓ) ਲੰਗੂਰ
(ਅ) ਲੁੱਬਣੀ
(ਇ) ਸ਼ੇਰ
(ਸ) ਕੰਗਾਰੂ
Haryana Board Class 10 Punjabi Question Paper PDF
Other Question Paper
Haryana Board Class 10 Mathematics Previous Year Question Paper 2020 PDF Download (Free)
Haryana Board BSEH Class 10 English Previous Year Question Paper 2020 PDF Download (Free)
Haryana Board HBSE Class 10 Computer Science Previous Year Question Paper 2020 PDF Download (Free)